ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਚਾਰਜ ਮਾਫ਼!
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵਰਕ ਫੋਰਸ ਦੀ ਕਮੀ ਨੂੰ ਵੇਖਦਿਆਂ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁੱਝ ਵੀਜ਼ਾ ਧਾਰਕਾਂ ਲਈ ਇੱਕ ਸੀਮਤ ਮਿਆਦ ਲਈ ਵੀਜ਼ਾ ਐਪਲੀਕੇਸ਼ਨ ਫ਼ੀਸ ਨੂੰ ਮੁਆਫ਼ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਆਉਣ ਦਾ ਸੱਦਾ ਦਿੰਦੇ ਹੋਏ ਇੱਕ ਪ੍ਰੈਸ ਕਾਨਫ਼ਰੰਸ ਵਿੱਚ, ਮੌਰੀਸਨ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਐਪਲੀਕੇਸ਼ਨ ਫ਼ੀਸ ਨੂੰ 19 ਜਨਵਰੀ ਤੋਂ ਅਗਲੇ ਅੱਠ ਹਫ਼ਤਿਆਂ ਤਕ ਮੁਆਫ਼ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਲਗਭਗ 150000 ਵਿਦਿਆਰਥੀਆਂ ਅਜਿਹੇ ਹਨ ਜਿੰਨਾ ਕੋਲ ਵੀਜ਼ਾ ਹੈ, ਅਸੀਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਆਸਟ੍ਰੇਲੀਅਨ ਆਉਣ ਅਤੇ ਆਪਣੀ ਪੜਾਈ ਸ਼ੁਰੂ ਕਰਨ, ਅਤੇ ਵੀਜ਼ਾ ਫ਼ੀਸ ਨੂੰ ਮਾਫ਼ ਕਰਨਾ ਸਾਡੇ ਵੱਲੋਂ ਉਨ੍ਹਾਂ ਨੂੰ ਧੰਨਵਾਦ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਚੁਣਿਆ।
ਹੈਲਥ ਕੇਅਰ, ਏਜ ਕੇਅਰ, ਅਤੇ ਸਬੰਧਿਤ ਸੈਕਟਰ ਵਿੱਚ ਨੌਜਵਾਨਾਂ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਾ ਸਿਰਫ ਉੱਚ ਸਿੱਖਿਆ ਲਈ, ਸਗੋਂ ਵਰਕ ਫੋਰਸ ਦੇ ਘਾਟੇ ਨੂੰ ਭਰਨ ਲਈ ਵੀ ਸੱਦਾ ਦੇ ਰਹੇ ਹਨ।
ਵਿਦਿਆਰਥੀਆਂ ਤੋਂ ਇਲਾਵਾ ਮੋਰੀਸਨ ਨੇ ਕੰਮਕਾਜੀ ਛੁੱਟੀਆਂ ਵਾਲੇ ਵੀਜ਼ਾ ਧਾਰਕਾਂ ਨੂੰ ਵੀ ਸੱਦਾ ਦਿੱਤਾ। ਇਸ ਨੀਤੀ 'ਤੇ ਆਸਟ੍ਰੇਲੀਅਨ ਸਰਕਾਰ ਨੂੰ AU$55 ਮਿਲੀਅਨ ਦੀ ਲਾਗਤ ਆਉਣ ਦਾ ਅਨੁਮਾਨ ਹੈ। ਖ਼ਜ਼ਾਨਚੀ ਜੋਸ਼ ਫਰਾਈਡਨਬਰਗ ਨੇ ਕਿਹਾ ਕਿ ਸਰਕਾਰ 175,000 ਲੋਕਾਂ ਦੇ ਅਪਲਾਈ ਕਰਨ ਦੀ ਉਮੀਦ ਕਰ ਰਹੀ ਹੈ।
ਇੱਥੇ ਵਰਨਣਯੋਗ ਹੈ ਕਿ ਆਸਟ੍ਰੇਲੀਆ ਨੂੰ ਲਗਭਗ ਸਾਰੇ ਪ੍ਰਮੁੱਖ ਖੇਤਰਾਂ ਵਿਚ ਹੁਨਰਮੰਦ ਲੋਕਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਅਨੁਸਾਰ, ਨਵੰਬਰ 2021 ਤੱਕ, ਲਗਭਗ 396,100 ਅਸਾਮੀਆਂ ਉਪਲਬਧ ਸਨ। ਇਨ੍ਹਾਂ ਵਿੱਚੋਂ 361700 ਅਸਾਮੀਆਂ ਨਿੱਜੀ ਖੇਤਰ ਦੀਆਂ ਸਨ ਅਤੇ 34300 ਸਰਕਾਰੀ ਖੇਤਰ ਦੀਆਂ ਸਨ।
ਖਾਲੀ ਅਸਾਮੀਆਂ, ਉਦਯੋਗ ਦੀ ਰਿਪੋਰਟ ਕਰਨ ਵਾਲੇ ਕਾਰੋਬਾਰ |
ਪ੍ਰਤੀਸ਼ਤ |
ਰਿਹਾਇਸ਼ ਅਤੇ ਭੋਜਨ ਸੇਵਾਵਾਂ |
30.9 |
ਪ੍ਰਬੰਧਕੀ ਅਤੇ ਸਹਾਇਤਾ ਸੇਵਾਵਾਂ |
30.5 |
ਜਨਤਕ ਪ੍ਰਸ਼ਾਸਨ ਅਤੇ ਸੁਰੱਖਿਆ |
27.5 |
ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ |
26.7 |
ਹੋਰ ਸੇਵਾਵਾਂ |
25.4 |
ਨਿਰਮਾਣ |
24.9 |
ਉਸਾਰੀ |
21.5 |
ਬਿਜਲੀ, ਗੈਸ, ਪਾਣੀ ਅਤੇ ਰਹਿੰਦ-ਖੂੰਹਦ ਸੇਵਾਵਾਂ |
21.3 |
ਸਾਰੇ ਉਦਯੋਗ |
20.7 |
ਥੋਕ ਵਪਾਰ |
20.5 |
ਆਵਾਜਾਈ, ਡਾਕ ਅਤੇ ਵੇਅਰਹਾਊਸਿੰਗ |
17.3 |
ਮਾਈਨਿੰਗ |
17.1 |
ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ |
16.6 |
ਪ੍ਰਚੂਨ ਵਪਾਰ |
15.9 |
ਸੂਚਨਾ ਮੀਡੀਆ ਅਤੇ ਦੂਰਸੰਚਾਰ |
15.5 |
ਰੈਂਟਲ, ਹਾਇਰਿੰਗ ਅਤੇ ਰੀਅਲ ਅਸਟੇਟ ਸੇਵਾਵਾਂ |
15.1 |
ਸਿੱਖਿਆ ਅਤੇ ਸਿਖਲਾਈ |
9.1 |
ਕਲਾ ਅਤੇ ਮਨੋਰੰਜਨ ਸੇਵਾਵਾਂ |
6.7 |
ਵਿੱਤੀ ਅਤੇ ਬੀਮਾ ਸੇਵਾਵਾਂ |
5.5 |
ਸਰੋਤ: ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ, ਨੌਕਰੀ ਦੀਆਂ ਅਸਾਮੀਆਂ, ਆਸਟ੍ਰੇਲੀਆ ਨਵੰਬਰ 2021 |
ਰਿਹਾਇਸ਼ ਅਤੇ ਭੋਜਨ ਸੇਵਾਵਾਂ, ਪ੍ਰਬੰਧਕੀ ਅਤੇ ਸਹਾਇਤਾ ਸੇਵਾਵਾਂ, ਜਨਤਕ ਪ੍ਰਸ਼ਾਸਨ ਅਤੇ ਸੁਰੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ, ਨਿਰਮਾਣ, ਅਤੇ ਉਸਾਰੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ।
ਆਸਟ੍ਰੇਲੀਆ ਸਟੱਡੀ ਵੀਜ਼ਾ ਐਪਲੀਕੇਸ਼ਨ ਖ਼ਰਚਿਆ 'ਤੇ ਛੋਟ ਲਈ ਯੋਗਤਾ ਅਤੇ ਪ੍ਰਕਿਰਿਆ
ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੂਰੀ ਤਰਾਂ ਟੀਕਾਕਰਨ ਕੀਤੇ ਵਿਦਿਆਰਥੀ ਜੋ ਆਸਟ੍ਰੇਲੀਅਨ ਸਟੱਡੀ ਵੀਜ਼ਾ (ਉਪ-ਕਲਾਸ 500, 560, 571, 572, 573, 574, ਜਾਂ 575) ਦੇ ਤਹਿਤ 19 ਜਨਵਰੀ, 2022 ਅਤੇ 19 ਮਾਰਚ, 2022 ਦੇ ਵਿਚਕਾਰ ਆਸਟ੍ਰੇਲੀਆ ਪਹੁੰਚਣਗੇ, ਉਹ ਅਧਿਐਨ ਵੀਜ਼ਾ ਐਪਲੀਕੇਸ਼ਨ ਖ਼ਰਚਿਆ 'ਤੇ ਛੋਟ ਦਾ ਦਾਅਵਾ ਕਰਨ ਦੇ ਯੋਗ ਹੋਣਗੇ।
ਸਟੱਡੀ ਵੀਜ਼ਾ ਅਰਜ਼ੀ ਖ਼ਰਚਿਆ 'ਤੇ ਛੋਟ ਦਾ ਦਾਅਵਾ ਕਰਨ ਲਈ, ਵਿਦਿਆਰਥੀਆਂ ਨੂੰ ਆਪਣੇ ਵੇਰਵੇ ਜਿਵੇਂ ਕਿ ਨਾਮ, ਜਨਮ ਮਿਤੀ, ਪਾਸਪੋਰਟ, ਵੀਜ਼ਾ ਅਰਜ਼ੀ ਸੰਦਰਭ ਨੰਬਰ, ਅਤੇ ਬੈਂਕ ਖਾਤੇ ਦੇ ਵੇਰਵੇ ਇੱਕ ਆਨਲਾਈਨ ਫਾਰਮ ਭਰਨੇ ਹੋਣਗੇ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਗ੍ਰਹਿ ਮਾਮਲਿਆਂ ਬਾਰੇ ਆਸਟ੍ਰੇਲੀਆ ਦੇ ਵਿਭਾਗ ਦੇ ਅਧਿਕਾਰਤ ਪੇਜ 'ਤੇ ਉਪਲਬਧ ਹੋਵੇਗਾ। 31 ਦਸੰਬਰ 2022 ਤੱਕ ਦਾਅਵਾ ਕੀਤਾ ਜਾ ਸਕਦਾ ਹੈ।
ਵਿਦਿਆਰਥੀਆਂ ਲਈ ਵਧੇਰੇ ਕੰਮ ਦੇ ਘੰਟੇ
ਆਸਟ੍ਰੇਲੀਅਨ ਸਰਕਾਰ ਨੇ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਅਰਥਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਹਨ। ਇਸ ਦੇ ਤਹਿਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ, ਜਿੰਨਾ ਵਿੱਚ ਨਵੇਂ ਵਿਦਿਆਰਥੀ ਵੀ ਸ਼ਾਮਲ ਹਨ, ਜੋ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਜਾ ਕੇ ਨੌਕਰੀ ਸ਼ੁਰੂ ਕਰਨਾ ਚਾਹੁੰਦੇ ਹਨ, ਦੋ ਹਫ਼ਤਿਆਂ ਵਿੱਚ 40 ਘੰਟੇ ਤੋਂ ਵੱਧ ਕੰਮ ਕਰ ਸਕਦੇ ਹਨ।
ਆਸਟ੍ਰੇਲੀਆ ਵਿੱਚ ਪੜਾਈ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ
ਉਪਰੋਕਤ ਜ਼ਿਕਰ ਕੀਤੇ ਖੇਤਰਾਂ ਵਿੱਚ ਸਥਿਤੀ ਅਤੇ ਨੌਕਰੀ ਦੇ ਮੌਕਿਆਂ ਦੀ ਗਿਣਤੀ ਨੂੰ ਦੇਖਦੇ ਹੋਏ, ਉੱਚ ਸਿੱਖਿਆ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਦਿਖਾਈ ਦੇ ਰਿਹਾ ਹੈ। ਇਹ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਵਧੀਆ ਕੰਮ ਅਤੇ PR ਦੇ ਮੌਕੇ ਮਿਲਣਗੇ। ਆਸਟ੍ਰੇਲੀਆ ਵਿੱਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਿਰਾਮਿਡ ਦੀ ਕਿਸੇ ਵੀ ਸ਼ਾਖਾ ਵਿੱਚ ਜਾਣ ਜਾਂ ਵਧੇਰੇ ਵੇਰਵੇ ਪ੍ਰਾਪਤ ਕਰਨ ਲਈ 92563-92563 'ਤੇ ਕਾਲ ਕਰਨ।
Related Articles
Singapore Student Visa
Singapore is one of the favourite destinations of Indian Students. The quality of education
Data Science Courses in Canada
Have you ever wondered how Netflix or Amazon Prime recommends you the videos
BSc Nursing Course in UK: Eligibility, Top Colleges, Scholarships, Career - Admission 2025
If you are interested in pursuing a career
Masters in the UK
The UK is an excellent place for Indian students to complete their post graduation